Healthy Bites

Healthy Bites Deals in healthy and tasty meals. It operates on Zomato and link is:

ਕਿਥੋਂ ਆਈ, ਸ਼ੂਗਰ , ਮੋਟਾਪਾ, ਦਿਲ ਦੀਆਂ ਬਿਮਾਰੀਆਂ ਤੇ ਬੀਪੀ ? 1970 ਤੋਂ ਪਹਿਲਾਂ ਅਮਰੀਕਾ ਦੇ ਬੀਚ ਦੀ ਫੋਟੋ ਵੇਖੋ ਫਿਰ ਅੱਗੇ ਪੜ੍ਹਿਓ , ਤੁਹਾਨੂ...
15/04/2022

ਕਿਥੋਂ ਆਈ, ਸ਼ੂਗਰ , ਮੋਟਾਪਾ, ਦਿਲ ਦੀਆਂ ਬਿਮਾਰੀਆਂ ਤੇ ਬੀਪੀ ?
1970 ਤੋਂ ਪਹਿਲਾਂ ਅਮਰੀਕਾ ਦੇ ਬੀਚ ਦੀ ਫੋਟੋ ਵੇਖੋ ਫਿਰ ਅੱਗੇ ਪੜ੍ਹਿਓ , ਤੁਹਾਨੂੰ ਇੱਕ ਵੀ ਆਦਮੀ ਮੋਟਾਪੇ ਦਾ ਸ਼ਿਕਾਰ ਨਹੀਂ ਦਿਸੇਗਾ....ਕਾਰਨ ਉਦੋਂ ਤੱਕ ਫਾਸਟ ਫੂਡ ਸਾਡੇ ਆਮ ਜੀਵਨ ਦਾ ਹਿੱਸਾ ਨਹੀਂ ਸੀ।
ਹਾਈਪਰਟੈਨਸ਼ਨ, ਸ਼ੂਗਰ, ਕੋਲੋਸਟਰੌਲ ਵਧਣਾ ਕੋਈ ਬਿਮਾਰੀ ਨਹੀਂ ਹਨ ਬਲਕਿ ਬਿਮਾਰੀ ਦੇ ਲੱਛਣ ਹਨ।
ਅਸੀਂ ਜਦੋਂ ਭੋਜਨ ਖਾਂਦੇ ਹਾਂ ਉਹਦੇ ਵਿੱਚ ਊਰਜਾ ਕਾਰਬੋਹਾਈਡਰੇਟ ਚੋਂ ਮਿਲਦੀ ਹੈ, ਇਹ ਤਿੰਨ ਤਰ੍ਹਾਂ ਦੀ ਹੈ, ਸਟਾਰਚ, ਗੁਲੂਕੋਜ਼, ਤੇ ਸੁਕਰੋਜ਼ ( ਟੇਬਲ ਸ਼ੂਗਰ ) । ਕਾਰਬੋਹਾਈਡਰੇਟ ਨੂੰ ਐਨਰਜ਼ੀ ਵਿੱਚ ਬਦਲਣ ਲਈ ਸਰੀਰ ਵਿੱਚੋਂ ਇੰਸੂਲਿਨ ਪੈਦਾ ਹੁੰਦੀ ਹੈ। ਇਸ ਲਈ ਭੋਜਨ ਖਾਣ ਮਗਰੋ ਜੋ ਬਲੱਡ-ਸ਼ੂਗਰ ਵਧਦੀ ਹੈ ਉਸਨੂੰ ਇੰਸੂਲਿਨ ਊਰਜਾ ਵਿੱਚ ਬਦਲ ਕੇ ਲਹੂ ਵਿੱਚੋ 'ਬਲੱਡ ਸ਼ੂਗਰ ' ਨੂੰ ਘਟਾ ਦਿੰਦੀ ਹੈ।
ਮਨੁੱਖੀ ਸਰੀਰ ਲੱਖਾਂ ਸਾਲਾਂ ਵਿੱਚ ਸਟਾਰਚ ਤੋਂ ਬਣੀ ਸ਼ੂਗਰ ਤੋਂ ਇੰਸੂਲਿਨ ਨਾਲ ਊਰਜਾ ਵਿੱਚ ਬਦਲਣ ਚ ਕਮਾਯਾਬ ਹੋਇਆ ਹੈ, ਸਟਾਰਚ ਸਾਡੇ ਭੋਜਨ ਦੀ ਮੁੱਖ ਸ਼ੂਗਰ ਹੀ ਰਹੀ, ਸਿਰਫ ਗੁਲੂਕੋਜ਼ ਵਾਲੀ ਸ਼ੂਗਰ ਜੋ ਸਾਨੂੰ ਫਲਾਂ ਤੋ ਮਿਲਦੀ ਸੀ , ਥੋੜ੍ਹਾ ਕੁ ਹਿੱਸਾ ਬਣਦੀ ਰਹੀ। ਪਰ ਕਾਰਬੋ ਤੋਂ ਬਿਨ੍ਹਾਂ ਅਸੀਂ ਸਿੱਧੀ ਸੁਕਰੋਜ਼ ਜਾਂ "ਟੇਬਲ ਸ਼ੂਗਰ" ਖਾਣਾ ਸ਼ੁਰੂ ਕੀਤਾ ਪਿਛਲੇ 50 ਕੁ ਸਾਲ ਤੋਂ ਇਸਦੀ ਵਰਤੋਂ ਵਧੀ ਹੈ।ਜਿਥੇ ਕਾਰਬੋ ਸ਼ਰੀਰ ਵਿਚ ਧੀਮਾ ਜਜ਼ਬ ਹੁੰਦੇ ਹਨ ਉਥੇ ਹੀ ਟੇਬਲ ਸ਼ੂਗਰ ਨਾਲ ਬਣੇ ਚਾਕਲੇਟ, ਮਿੱਠੇ ਪੇਅ , ਬਿਸਕੁਟ ਆਦਿ ਸ਼ੂਗਰ ਬਹੁਤ ਛੇਤੀ ਸ਼ੂਗਰ ਲੈਵਲ ਉੱਪਰ ਚੁੱਕ ਦਿੰਦੀ ਹੈ। ਸ਼ੂਗਰ ਨੂੰ ਵਰਤਣ ਦਾ ਇੱਕ ਕਾਰਨ ਇਹ ਸੀ ਕਿ ਇਹ ਭੋਜਨ ਪਦਾਰਥ ਖਰਾਬ ਹੋਣ ਤਨੋਂ ਬਚਾਉਂਦੀ ਹੈ ਤੇ ਸੁਆਦ ਵੀ ਬਣਾਉਂਦੀ ਹੈ ਸੋ ਫਾਸਟ ਫੂਡ ਇੰਡਸਟਰੀ ਵਿੱਚ ਇਹ ਫ਼ੈਲ ਗਈ।
ਜਿਉਂ ਜਿਉਂ ਇਹਦੀ ਵਰਤੋਂ ਵਧਦੀ ਗਈ ਤੇ ਇਸਦੇ ਨਾਲ ਸਰੀਰਕ ਮਿਹਨਤ ਘਟੀ ਤਾਂ ਆਮ ਸ਼ਰੀਰ ਵਿਚ ਇੰਸੂਲਿੰਨ ਪੈਦਾ ਕਰਨ ਵਾਲੀ ਗ੍ਰੰਥੀ ਹੌਲੀ ਹੌਲੀ ਖਰਾਬ ਹੋਣਾ ਸ਼ੁਰੂ ਹੋ ਜਾਂਦੀ ਹੈ। ਤੇ ਲਹੂ ਵਿੱਚੋ ਸ਼ੂਗਰ ਨੂੰ ਊਰਜਾ ਪੈਦਾ ਕਰਨ ਤੋਂ ਅਸਮਰਥ ਹੋ ਜਾਂਦੀ ਹੈ। ਇੱਕ ਤਾਂ ਬਹੁਤ ਜ਼ਿਆਦਾ ਤੇ ਇੱਕ ਬਹੁਤ ਵੱਧ।
ਲਿਹਾਜ਼ਾ ਲਹੂ ਨੂੰ ਸਾਫ਼ ਕਰਦੇ ਅੰਗ ਖਾਸ ਕਰਕੇ ਕਿਡਨੀ ਤੇ ਪ੍ਰੈਸ਼ਰ ਵੱਧ ਜਾਂਦਾ ਹੈ। ਦਿਲ ਉੱਪਰ ਵੀ ਲਹੂ ਨੂੰ ਸਾਫ ਕਰਨ ਦਾ ਪ੍ਰੈਸ਼ਰ ਵੱਧ ਜਾਂਦਾ ਹੈ।ਉਸਦਾ ਪੂਰਾ ਧਿਆਨ ਹੀ ਲਹੂ ਨੂੰ ਸਾਫ ਕਰਨ ਵੱਲ ਹੋ ਜਾਂਦਾ ਹੈ। ਨਤੀਜ਼ਾ ਸ਼ਰੀਰ ਦੇ ਬਾਕੀ ਅੰਗ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੇ ਹਨ ਤੇ ਬਿਮਾਰੀਆਂ ਵਧਣ ਲਗਦੀਆਂ ਹਨ।
ਇੰਝ ਸ਼ੂਗਰ ਦਾ ਲੈਵਲ ਵਧਿਆ ਹੋਣ ਦਾ ਅਰਥ ਹੈ ਕਿ ਤੁਹਾਡੇ ਸਰੀਰ ਦੀ ਸਮਰੱਥਾ ਘੱਟ ਗਈ ਹੈ ਜੇਕਰ ਤੁਸੀ ਇਹਨੂੰ ਕੰਟਰੋਲ ਨਹੀਂ ਰੱਖੋਗੇ ਤਾਂ ਬਾਕੀ ਅੰਗ ਪ੍ਰਭਾਵਿਤ ਹੋ ਜਾਣਗੇ।
ਇਸ ਲਈ ਇਹ ਕੁਦਰਤੀ ਬਿਮਾਰੀਆਂ ਨਹੀਂ ਹਨ ਸਾਡੀ ਜੀਵਨ ਸ਼ੈਲੀ ਕਰਕੇ ਪੈਦਾ ਹੋਈਆਂ ਬਿਮਾਰੀਆਂ ਹਨ।
ਜਿਵੇੰ ਕੋਲ਼ੋਸਟਰੌਲ ਬੈਡ ਫੈਟ ਖਾਣ ਕਰਕੇ ਵਧਦਾ ਹੈ ਖ਼ਾਸ ਕਰ ਵਾਰ ਵਾਰ ਗਰਮ ਕੀਤੀ ਫੈਟ ਵਿੱਚੋ, ਬਲੱਡ ਪ੍ਰੈਸ਼ਰ ਵਧਣ ਦਾ ਕਾਰਨ ਉੱਪਰਲੇ ਕਾਰਨਾਂ ਤੇ ਮੋਟਾਪੇ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣਾ ਹੈ।
ਇਸ ਸਭ ਉੱਪਰ ਸੋਨੇ ਤੇ ਸੁਹਾਗਾ ਸਾਡੀ ਸਰੀਰਕ ਮਿਹਨਤ ਖਤਮ ਹੋਣ ਕਰਕੇ ਹੋਇਆ। ਦੂਸਰਾ ਸਾਡਾ ਫਾਸਟ ਫੂਡ ਖਾਣ ਨੇ ਕੀਤਾ ਹੈ।
ਇਸ ਲਈ ਫਾਰਮਾ ਕੰਪਨੀਆਂ ਤਾਂ ਦੋਸ਼ੀ ਹੈ ਹੀ ਅਸੀਂ ਖੁਦ ਵੀ ਹਾਂ ਕਿਉਂਕਿ ਬਿਮਾਰੀ ਦੀ ਜੜ੍ਹ ਨੂੰ ਖਤਮ ਕਰਨ ਦੀ ਬਜਾਏ ਓਵਰ ਦਾ ਕਾਊਂਟਰ ਦਵਾਈ ਖਾਣੀ ਵਧੀਆ ਮੰਨਦੇ ਹਾਂ। ਆਰਾਮ ਕਰਕੇ ਸਰੀਰ ਨੂੰ ਦਰੁਸਤ ਕਰਨ ਦੀ ਬਜਾਏ ਬੱਸ ਟੇਬਲਟ ਅੰਦਰ ਸੁੱਟ ਕੇ ਤੁਰਦੇ ਹਾਂ। ਫਾਲਤੂ ਦੀਆਂ ਸਮੱਸਿਆਵਾਂ ਨਾਲ ਆਪਣੇ ਬੀਪੀ ਨੂੰ ਟੈਨਸ਼ਨ ਨੂੰ ਵਧਾ ਕੇ ਰੱਖਦੇ ਹਾਂ। ਰਹਿੰਦੀ ਕਸਰ ਇੰਟਰਨੈੱਟ ਨੇ ਦਿਤੀ ਬਹੁਤ ਜ਼ਿਆਦਾ ਇਨਫਰਮੇਸ਼ਨ ਤੇ ਅਟੈਂਸ਼ਨ ਨੇ ਕੱਢ ਦਿੱਤੀ ਹੈ।
ਕਹਿਣ ਦਾ ਭਾਵ ਜਿੰਦਗੀ ਵਿੱਚ ਠਹਿਰਾਅ ਲਿਆਉਣ ਲਈ ਜੋ ਫਿਲਟਰ ਸਾਡੀ ਜ਼ਿੰਦਗੀ ਵਿੱਚ ਹੋਣੇ ਚਾਹੀਦੇ ਚਾਹੇ ਉਹ ਖਾਣ ਪਹਿਨਣ, ਦੇ ਮਾਮਲੇ ਚ ਹੋਣ, ਘੁੰਮਣ ਫ਼ਿਰਨ ਮੌਜ ਮਸਤੀ ਚ ਹੋਣ, ਇੰਟਰਨੈੱਟ ਬਾਰੇ ਹੋਣ ਉਹ ਗਾਇਬ ਹਨ।
ਇਸ ਲਈ ਬਹੁਤੀ ਵਾਰ ਅਸੀਂ ਆਪਣੀਆਂ ਆਪ ਸਹੇੜੀਆਂ ਸਮੱਸਿਆ ਤੇ ਆਪਣੀ ਕਮਜ਼ੋਰੀ ਕਰਕੇ ਪੈਦਾ ਹੋਈਆਂ ਮੁਸੀਬਤਾਂ ਨੂੰ ਕਿਸੇ ਅਦ੍ਰਿਸ਼ ਆਦਮੀ ਤੇ ਥੋਪ ਕੇ ਸੁਰਖੁਰੂ ਹੋ ਜਾਂਦੇ ਹਾਂ ਜਾਂ ਫ਼ਿਰ ਕਿਸੇ ਅਦ੍ਰਿਸ਼ ਆਦਮੀ ਤੋਂ ਚਾਹੁੰਦੇ ਹਾਂ ਉਹ ਸਭ ਠੀਕ ਕਰ ਦੇਵੇ।
ਜਦਕਿ ਆਪਣੀ ਜ਼ਿੰਦਗੀ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਖੁਦ ਲਵੋ। ਕਿਉਕਿ ਬਾਜ਼ਾਰ ਤੁਹਾਨੂੰ ਸਿਰ੍ਫ ਗ੍ਰਾਹਕ ਵਜੋਂ ਦੇਖਦਾ ਹੈ ਚਾਹੇ ਉਹ ਮੈਕਡੌਨਲ ਵਾਲਾ ਹੋਏ, ਪੈਪਸੀ ਵਾਲਾ ਹੋਏ, ਜਿੰਮ ਵਾਲਾ ਹੋਏ, ਡਾਕਟਰ ਹੋਏ , ਨਿਊਟਰੇਸ਼ਨਲ ਹੋਏ , ਸਾਇਕੇਟਰਿਸਟ ਹੋਏ, ਯੂਟਿਊਬਰ ਹੋਏ, ਤੁਹਾਡਾ ਪਸੰਦੀਦਾ ਫੇਸਬੁੱਕ ਪੇਜ਼ ਜਾਂ ਚੈਨਲ ਹੋਏ, ਐਪ ਹੋਏ ਜਾਂ ਕੁਝ ਵੀ ਹੋਏ।
ਉਹਦੇ ਲਈ ਮਹਿਜ ਤੁਸੀਂ ਗ੍ਰਾਹਕ ਹੋ ਜੋ ਉਸਦੇ ਬਣਾਏ ਪ੍ਰੋਡਕਟ ਜਾਂ ਸਰਵਿਸ ਨੂੰ ਵਰਤਦੇ ਹੋ। ਵਰਤੋਂ ਪਰ ਉਸਦੀ ਲਿਮਿਟ ਤੁਹਾਨੂੰ ਖੁਦ ਸੈੱਟ ਕਰਨੀ ਪੈਣੀ।
ਯੋਗ ਤੇ ਅਯੋਗ ਵਰਤੋਂ ਸਮਝਣ ਦੀ ਸਮਝ ਹੀ ਤੁਹਾਨੂੰ ਹੋਰਾਂ ਨਾਲੋਂ ਵੱਖ ਕਰੇਗੀ। ਅਸੀਂ ਆਪਣੇ ਸਰੀਰ ਤੇ ਮਨ ਦੀ ਲੋੜ ਪ੍ਰਤੀ ਸਜਗ ਹੋ ਜਾਈਏ। ਬਾਕੀ ਪੌ ਬਾਰਾਂ ਹੁੰਦੀਆਂ ਜਾਣਗੀਆਂ।

ਹਰਜੋਤ ਸਿੰਘ
70094 52602

Veg Pasta Salad (Rich in Fibre and Carbohydrate) Recommend for foodies. Order now on Zomato and on WhatsApp.
15/02/2022

Veg Pasta Salad (Rich in Fibre and Carbohydrate)
Recommend for foodies.
Order now on Zomato and on WhatsApp.

Double Egg Role (Rich in Carbohydrates) Recommend for foodies. Order now on Zomato and on WhatsApp.
13/02/2022

Double Egg Role (Rich in Carbohydrates)
Recommend for foodies.
Order now on Zomato and on WhatsApp.

Sprouts Salad (Rich in Protein and Fibre) Recommend for Gym Lover and Health Conscious people. Order now on Zomato and o...
12/02/2022

Sprouts Salad (Rich in Protein and Fibre)
Recommend for Gym Lover and Health Conscious people.
Order now on Zomato and on WhatsApp.

Quinoa Salad (Rich in Fibre and Protein) Recommended for Gym Lover. Order now on Zomato Or WhatsAppIngredients: Quinoa s...
11/02/2022

Quinoa Salad (Rich in Fibre and Protein)
Recommended for Gym Lover.
Order now on Zomato Or WhatsApp

Ingredients: Quinoa seeds and Veggies.

Steamed Chicken (Rich in Protein, Carbohydrate and Fats(New on our Zomato menu.Order it on Zomato Or Whats app.
11/02/2022

Steamed Chicken (Rich in Protein, Carbohydrate and Fats(
New on our Zomato menu.
Order it on Zomato Or Whats app.

Address

Main Road, New Sunny Enclave
Mohali
140307

Alerts

Be the first to know and let us send you an email when Healthy Bites posts news and promotions. Your email address will not be used for any other purpose, and you can unsubscribe at any time.

Contact The Business

Send a message to Healthy Bites:

Share

Category