10/02/2026
ਸਾਡੇ ਸਤਿਕਾਰਯੋਗ ਗਿਆਨੀ ਸਰਲੋਚਨ ਸਿੰਘ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਅੱਜ ਉਹਨਾਂ ਦੇ ਨਮਿਤ ਭੋਗ ਸ੍ਰੀ ਅਖੰਡ ਪਾਠ ਸਾਹਿਬ ਉਹਨਾਂ ਦੇ ਜੱਦੀ ਘਰ ਪਿੰਡ ਝਮਟ ਵਿੱਚ ਪਾਏ ਜਾ ਰਹੇ ਹਨ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਗਿਆਨੀ ਜੀ ਬਹੁਤ ਹੀ ਮਿੱਠ ਬੋਲੜੇ ਤੇ ਮਿਲਾਪੜੇ ਸੁਭਾਅ ਦੇ ਸਨ। ਪੀਏਯੂ ਵਿੱਚ ਪੜ੍ਹਨ ਵਾਲੇ ਅਤੇ ਸੈਰ ਕਰਨ ਆਉਣ ਵਾਲੇ ਹਜ਼ਾਰਾਂ ਵਿਦਿਆਰਥੀਆਂ ਤੇ ਸ਼ਹਿਰ ਵਾਸੀਆਂ ਦੇ ਨਾਂ ਉਹਨਾਂ ਨੂੰ ਯਾਦ ਰਹਿੰਦੇ ਸਨ। ਉਹ ਹਰ ਕਿਸੇ ਨਾਲ ਨਿੱਜੀ ਪ੍ਰੇਮ ਅਤੇ ਸਤਿਕਾਰ ਭਾਵ ਨਾਲ ਮਿਲਦੇ ਸਨ । ਗੁਰੂ ਘਰ ਦੀ ਸੇਵਾ ਅਤੇ ਲੰਗਰ ਦੀ ਸੇਵਾ ਬਹੁਤ ਹੀ ਤਨਦੇਹੀ ਨਾਲ ਕਰਦੇ । ਉਹਨਾਂ ਦੇ ਜਾਣ ਨਾਲ ਫਾਰਮ ਵੀਯੂ ਕੈਫੇ ਦਾ ਆਲਾ ਦੁਆਲਾ ਉਦਾਸ ਹੈ।