Panj Aab pizza cafe pb03

Panj Aab pizza cafe pb03 Panj Aab pizza cafe bathinda ਪੀ ਬੀ 03

02/06/2026
06/08/2024

ਇੱਕ ਕਰੋੜਪਤੀ ਨੇਂ ਆਪਣੇ ਘਰ ਦੀ ਰਾਖੀ ਲਈ ਇੱਕ ਚੰਗਾ ਕੁੱਤਾ ਰੱਖਿਆ ਹੋਇਆ ਸੀ.....ਉਸਦੇ ਬੰਗਲੇ ਦੇ ਦਰਵਾਜੇ ਦੋਹਾਂ ਪਾਸੇ ਖੁੱਲਦੇ ਸਨ....ਚੜ੍ਹਦੇ ਵੱਲ ਉਹ ਕੁੱਤਾ ਹੀ ਰਾਖੀ ਕਰਦਾ...

ਇੱਕ ਵਾਰ ਬੈਠੇ ਬੈਠੇ ਖਿਆਲ ਆਇਆ....ਪਿਛਲੇ ਛਿਪਦੇ ਪਾਸੇ ਵੱਲ ਓਹਨੇ ਪਾਲਤੂ ਸ਼ੇਰ ਰੱਖ ਲਿਆ.....ਓਹਦੀ ਖੂਬ ਸੇਵਾ ਕਰਦਾ....ਖੁੱਲ੍ਹਾ ਡੁੱਲ੍ਹਾ ਮਾਸ ਸੁੱਟਦਾ ਓਹਦੇ ਅੱਗੇ....

ਸਮਾਂ ਬੀਤਿਆ....ਕੁੱਤੇ ਦਾ ਖਰਚਾ ਘੱਟ ਸੀ....ਪਰ ਚਿੜੀ ਨਾ ਫੜਕਣ ਦਿੰਦਾ....ਗਲੀ ਵਿੱਚੋਂ ਕੋਈ ਮੰਗਤਾ ਲੰਘਦਾ....ਰਾਤ ਨੂੰ ਖੜਾਕ ਹੁੰਦਾ ਤਾਂ ਕੁੱਤਾ ਭੌਂਕ ਭੌਂਕ ਕੇ ਅਸਮਾਨ ਸਿਰ ਤੇ ਚੱਕ ਲੈਂਦਾ....

ਪਰ ਇਸਦੇ ਉਲਟ....ਸ਼ੇਰ ਦਾ ਖਰਚ ਵੀ ਕੁੱਤੇ ਨਾਲੋਂ ਕਈ ਗੁਣਾ ਜਿਆਦਾ....ਪਰ ਓਹ ਸਾਰਾ ਦਿਨ ਸੁੱਤਾ ਹੀ ਰਹਿੰਦਾ....ਆਲੇ ਦੁਆਲੇ ਹੁੰਦੇ ਖੜਾਕ ਦੀ ਓਹਨੂੰ ਕੋਈ ਪਰਵਾਹ ਨਾ ਹੁੰਦੀ...

ਸ਼ਾਹੂਕਾਰ ਬੜਾ ਨਿਰਾਸ਼ ਹੋਇਆ....ਓਹਨੂੰ ਹੁਣ ਸ਼ੇਰ ਬੋਝ ਲੱਗਣ ਲੱਗ ਗਿਆ... ਸੋਚਣ ਲੱਗਿਆ ਕਿ ਇਹ ਤੇ ਅਸਲ ਸ਼ੇਰ ਹੈ ਈ ਨਈਂ... ਸੌਂ ਕੇ ਦਿਨ ਕੱਢ ਦਿੰਦਾ ਐ.... ਕੀ ਫਾਇਦਾ ਹੋਇਆ ਭਲਾਂ ਇਸਦਾ....

ਖੈਰ! ਕੁਝ ਕੁ ਦਿਨ ਲੰਘੇ... ਉਸ ਅਮੀਰ ਦੇ ਘਰ ਚੋਰ ਉੱਤਰ ਆਏ.... ਚੜ੍ਹਦੇ ਵਾਲੇ ਪਾਸੇ ਤੋਂ....
ਕੁੱਤੇ ਨੇ ਭੌਂਕਣ ਦੀ ਕੋਸ਼ਿਸ਼ ਕੀਤੀ...ਪਰ ਅਗਲੇ ਹੀ ਪਲ ਚੋਰਾਂ ਓਹਦੇ ਮੂਹਰੇ ਮਿਰਗ ਦੇ ਮਾਸ ਨਾਲ ਤੁੰਨ ਕੇ ਭਰਿਆ ਮੱਝ ਦੇ ਸਿੰਗ ਦਾ ਪੋਪਲਾ ਸੁੱਟ ਦਿੱਤਾ...ਕੁੱਤਾ ਬਿਲਕੁਲ ਸ਼ਾਂਤ ਹੋ ਪੋਪਲੇ ਵਿੱਚ ਹੀ ਉਲਝ ਗਿਆ....

ਓਧਰ ਪਿਛਲੇ ਪਾਸੇ ਟਹਿਲਦੇ ਸ਼ੇਰ ਨੂੰ ਕੁਝ ਹਲਚਲ ਮਹਿਸੂਸ ਹੋਈ....ਓਹਨੂੰ ਕਿਸੇ ਬੇਗਾਨੇ ਦੀ ਆਮਦ ਦੀ ਗੰਧ ਆਈ....ਅਤੇ ਕੁੱਤੇ ਦਾ ਚੁੱਪ ਰਹਿਣਾ ਵੀ ਉਸ ਨੂੰ ਹਜ਼ਮ ਨਾ ਹੋਇਆ...

ਅਗਲੇ ਹੀ ਪਲ ਸ਼ੇਰ ਆਪਣੀ ਪੂਰੀ ਤਾਕਤ ਲਗਾ ਕੇ ਓਹ ਜਾਲ ਟੱਪ ਗਿਆ ਜੋ ਬੰਗਲੇ ਦੇ ਅਗਲੇ ਹਿੱਸੇ ਨੂੰ ਪਿਛਲੇ ਹਿੱਸੇ ਨਾਲੋਂ ਅਲੱਗ ਕਰਦਾ ਸੀ....

ਸ਼ੇਰ ਨੂੰ ਦੇਖਦਿਆਂ ਹੀ ਚੋਰਾਂ ਨੇਂ ਓਹਦੇ ਅੱਗੇ ਮੁਰਦਾ ਖਰਗੋਸ਼ ਸੁੱਟਿਆ....ਪਰ ਸ਼ੇਰ ਨੇ ਕੋਈ ਦਿਲਚਸਪੀ ਨਾਂ ਦਿਖਾਉਂਦੇ ਹੋਏ ਜਿਓੰਦੇ ਜਾਗਦੇ ਚੋਰ ਨੂੰ ਢਾਹ ਲਿਆ....

ਬਾਕੀ ਚੋਰ ਤਿੱਤਰ ਹੋ ਗਏ ਤੇ ਸ਼ੇਰ ਦੇ ਅੜਿੱਕੇ ਆਏ ਚੋਰ ਦੀਆਂ ਚੀਕਾਂ ਨੇ ਅਮੀਰ ਦਾ ਸਾਰਾ ਟੱਬਰ ਜਗਾ ਦਿੱਤਾ....
ਉਸ ਅਮੀਰ ਨੇ ਬਾਹਰ ਦਾ ਦ੍ਰਿਸ਼ ਤੱਕਿਆ...

ਉਸਦਾ ਹੋਣਹਾਰ ਕੁੱਤਾ ਹਾਲੇ ਵੀ ਸਿੰਗ ਦੇ ਪੋਪਲੇ ਵਿੱਚੋਂ ਮਾਸ ਕੱਢਣ ਲਈ ਜੱਦੋ ਜਹਿਦ ਕਰ ਰਿਹਾ ਸੀ....ਤੇ ਉਸਦਾ ਨਲਾਇਕ ਕਹਾਉਣ ਵਾਲਾ ਸ਼ੇਰ ਉਸ ਦੇ ਦੁਸ਼ਮਣ ਦੀ ਹਿੱਕ ਪਾੜ ਚੁੱਕਾ ਸੀ..

ਹੁਣ ਉਸ ਅਮੀਰ ਨੂੰ ਵੀ ਇਲਮ ਹੋ ਚੁੱਕਾ ਸੀ ਕਿ-

'ਜਿੰਨਾ ਦੇ ਨਿਸ਼ਾਨੇ ਉੱਚੇ ਹੋਣ...ਉਹ ਨਿੱਕੀਆਂ ਮੋਟੀਆਂ ਬਹਿਸਾਂ ਵਿੱਚ ਨਹੀਂ ਉਲਝਦੇ..'

'ਜਿੰਨ੍ਹਾਂ ਨੂੰ ਖੁਦ ਦੀ ਕਾਬਲੀਅਤ ਪਤਾ ਹੋਵੇ....ਉਹ ਆਪਣੇ ਬਾਰੇ ਢੰਡੋਰਾ ਨਹੀਂ ਪਿੱਟਦੇ...ਉਹ ਕੁਝ ਕਰਨ ਚ ਯਕੀਨ ਰੱਖਦੇ ਨੇਂ.... ਨਾ ਕਿ ਹਰ ਆਉਂਦੇ ਜਾਂਦੇ ਦੀ ਲੱਤ ਖਿੱਚਣ ਚ...'

'ਬੁਰਕੀ ਦੇ ਭੁੱਖੇ ਕਦੇ ਵਫ਼ਾਦਾਰ ਨਹੀਂ ਹੁੰਦੇ...ਜਿੱਦਣ ਤੁਹਾਡੇ ਨਾਲੋਂ ਚੰਗੀ ਬੁਰਕੀ ਦੂਜੇ ਨੇ ਪਾ ਦਿੱਤੀ ਓਦਣ ਦੂਜੇ ਦੇ ਬਣ ਜਾਣਗੇ...'

'ਹਰ ਚੁੱਪ ਰਹਿਣ ਵਾਲਾ ਕਮਜ਼ੋਰ ਨਹੀਂ ਹੁੰਦਾ....ਹੋ ਸਕਦੈ ਉਹ ਤਰਸ ਕਰ ਕੇ ਇਰਾਦਾ ਬਦਲ ਰਿਹਾ ਹੋਵੇ....ਜਾਂ ਹੋ ਸਕਦੈ ਉਹ ਆਪਣੇ ਹੱਥੋਂ ਕੁਝ ਅਜਿਹਾ ਨਾ ਕਰਨਾ ਚਾਹੁੰਦਾ ਹੋਵੇ ਜਿਸ ਦਾ ਖਮਿਆਜਾ ਉਸਦੇ ਨੇੜਲਿਆਂ ਨੂੰ ਵੀ ਭੁਗਤਣਾ ਪਵੇ'

'ਕੁਝ ਵਕਤ ਲਈ ਟਿਕ ਕੇ ਬੈਠ ਜਾਣ ਵਾਲੇ ਵਿਹਲੜ ਨਹੀਂ ਹੁੰਦੇ...ਸ਼ਾਇਦ ਉਹ ਢੁਕਵੇਂ ਮੌਕੇ ਦੀ ਉਡੀਕ ਵਿੱਚ ਸ਼ਾਂਤ ਬੈਠੇ ਰਹਿੰਦੇ ਨੇਂ.... ਉਹ ਬਿੰਦੇ ਝੱਟੇ ਆਪਣੀ ਹੋਂਦ ਦਾ ਰੌਲਾ ਪਾ ਕੇ ਮੌਕਾ ਨਹੀਂ ਗਵਾਉਣਾ ਚਾਹੁੰਦੇ ਹੁੰਦੇ..'

'ਜੇਕਰ ਇਰਾਦੇ ਪੱਕੇ ਹੋਣ ਤਾਂ ਕੁਝ ਵੀ ਅਸੰਭਵ ਨਹੀਂ ਹੁੰਦਾ'
(ਜਿਵੇਂ ਕਿ ਸ਼ੇਰ ਵੱਲੋਂ ਉਹ ਜਾਲ ਦਾ ਟੱਪਣਾ ਜੋ ਹੁਣ ਤੱਕ ਉਸ ਨੂੰ ਇੱਕ ਵੱਡੀ ਰੁਕਾਵਟ ਲਗਦਾ ਰਿਹਾ)

ਲਿਖਤ: ਗੈਰੀ ਢਿੱਲੋਂ

Address

Bathinda

Opening Hours

Monday 4pm - 10pm
Tuesday 4pm - 10pm
Wednesday 4pm - 10pm
Thursday 4pm - 10pm
Friday 4pm - 10pm
Saturday 4pm - 10pm
Sunday 4pm - 10pm

Website

Alerts

Be the first to know and let us send you an email when Panj Aab pizza cafe pb03 posts news and promotions. Your email address will not be used for any other purpose, and you can unsubscribe at any time.

Shortcuts

Share