05/03/2023
ਗ਼ਜ਼ਲ
ਜੇ ਹੈਂ ਸਾਧ ਆਪਾ ਸਾਧ।
ਨਾਂ ਲਾ ਨਾਮ ਇਸ ਨੂੰ ਲਾਜ।
ਆਵੇ ਚੈਨ ਕਿਉਂ ਨਾ ਦੱਸ,
ਗਿਆ ਗੁੰਮ ਕਿਹੜਾ ਤਾਜ।
ਜੇ ਹੈ ਨੀਤ ਤੇਰੀ ਸਾਫ,
ਹੋਣਗੇ ਠੀਕ ਸੱਭੇ ਕਾਜ।
ਚੰਗੀ ਸੋਚ ਅਪਣੇ ਉਪਰ,
ਦਿੰਦੀ ਲੱਗਣ ਨਹੀਂ ਦਾਗ।
ਨਾਲ ਪਿਆਰ ਆਖੀ ਗੱਲ,
ਚੰਗਾ ਪਾਉਂਦੀ ਹੈ ਪਰਭਾਵ।
ਜਿੱਤੇ ਸੱਚ ਹਾਰੇ ਝੂਠ,
ਸੱਚੇ ਦੇ ਸਿਰ ਟਿਕਦਾ ਤਾਜ।
ਨਾਲ ਇਮਾਨ ਤੁਰਿਆ ਚੱਲ,
ਸਿੱਧੂ ਹੋਣਗੇ ਪੂਰੈ ਕਾਜ।